SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ3 dagen geleden · 7 min

ਪਾਕਿਸਤਾਨ ਡਾਇਰੀ: ਪ੍ਰਸ਼ਾਸਨਿਕ ਢਾਂਚੇ 'ਚ ਬਦਲਾਅ ਨੂੰ ਲੈ ਕੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦਾ ਵੱਡਾ ਬਿਆਨ

ਪਾਕਿਸਤਾਨ ਡਾਇਰੀ: ਪ੍ਰਸ਼ਾਸਨਿਕ ਢਾਂਚੇ 'ਚ ਬਦਲਾਅ ਨੂੰ ਲੈ ਕੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦਾ ਵੱਡਾ ਬਿਆਨ3 dagen geleden7 min

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਈ ਵੀ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਤਾਂ ਹੀ ਬਣਾਈਆਂ ਜਾਣਗੀਆਂ, ਜੇਕਰ ਲੋਕ ਇਸ ਕਦਮ ਲਈ ਆਪਣੀ ਹਮਾਇਤ ਜ਼ਾਹਿਰ ਕਰਨਗੇ। ਲਾਹੌਰ ਵਿੱਚ 'ਨੈਸ਼ਨਲ ਪਾਲਿਸੀ ਡਾਇਲਾਗ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, “ਰੀਸੈੱਟ (Reset) ਕਰਨ ਦਾ ਮਤਲਬ ਮੌਜੂਦਾ ਸਿਸਟਮ ਨੂੰ ਤੋੜਨਾ ਨਹੀਂ ਹੈ। ਕਿਸੇ ਵੀ ਹਾਲਤ ਵਿੱਚ ਇਸ ਦਾ ਮਤਲਬ ਸਿਸਟਮ ਨੂੰ ਭੰਗ ਕਰਨਾ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੋ ਵੀ ਗਲਤ ਹੈ, ਉਸ ਨੂੰ ਬਦਲਿਆ ਜਾਣਾ ਚਾਹੀਦਾ ਹੈ।” ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।<br /><br />#sbsaudiopodcast