SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀeergisteren · 8 min

R U Ok? Day: ਜਾਣੋ ਕਿ ਨਿੱਕੀ ਜਹੀ ਗੱਲਬਾਤ ਕਿਵੇਂ ਭਾਵਨਾਤਮਕ ਤਣਾਅ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ

R U Ok? Day: ਜਾਣੋ ਕਿ ਨਿੱਕੀ ਜਹੀ ਗੱਲਬਾਤ ਕਿਵੇਂ ਭਾਵਨਾਤਮਕ ਤਣਾਅ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈeergisteren8 min

'R U OK' ਦਿਵਸ ਹਰ ਸਾਲ ਸਤੰਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਇੱਕ ਦੂਜੇ ਦੀ ਖੈਰ-ਖ਼ਬਰ ਪੁੱਛਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕਈ ਵਾਰ ਇੱਕ ਸਧਾਰਨ ਗੱਲਬਾਤ ਵੀ ਮਾਨਸਿਕ ਜਾਂ ਭਾਵਨਾਤਮਕ ਮੁਸ਼ਕਲਾਂ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਆਸਟ੍ਰੇਲੀਆਈ ਅੰਕੜਿਆਂ ਅਨੁਸਾਰ, ਹਰ ਰੋਜ਼ ਲਗਭਗ ਨੌਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ ਹਰ ਸਾਲ ਕਰੀਬ 55,000 ਲੋਕ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹਾਲਾਤਾਂ ਵਿੱਚ, ਖ਼ਾਸ ਕਰਕੇ ਉਹ ਪਰਵਾਸੀ ਜੋ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ ਜਾਂ ਇਕੱਲੇਪਨ ਮਹਿਸੂਸ ਕਰਦੇ ਹਨ, ਕਿਵੇਂ ਇਹ ਯਕੀਨੀ ਬਣਾ ਸਕਦੇ ਹਨ ਕਿ ਜਦੋਂ ਕੋਈ ਪੁੱਛੇ "ਕੀ ਤੁਸੀਂ ਸੱਚਮੁੱਚ ਠੀਕ ਹੋ?", ਤਾਂ ਉਹ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਸਾਂਝੀਆਂ ਕਰ ਸਕਣ?<br /><br />#sbsaudiopodcast