SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀvorgestern · 5 Min.

ਖ਼ਬਰਨਾਮਾ: ਬਾਲੀ ’ਚ ਆਸਟ੍ਰੇਲੀਆਈ ਪਿਤਾ ਤੇ ਦੋ ਬੱਚਿਆਂ ਦੀ ਮੌਤ, ਪਰਥ ’ਚ ਗੋਲੀਬਾਰੀ ਦੀ ਘਟਨਾ ਅਤੇ ਹੋਰ ਅਹਿਮ ਖ਼ਬਰਾਂ

ਖ਼ਬਰਨਾਮਾ: ਬਾਲੀ ’ਚ ਆਸਟ੍ਰੇਲੀਆਈ ਪਿਤਾ ਤੇ ਦੋ ਬੱਚਿਆਂ ਦੀ ਮੌਤ, ਪਰਥ ’ਚ ਗੋਲੀਬਾਰੀ ਦੀ ਘਟਨਾ ਅਤੇ ਹੋਰ ਅਹਿਮ ਖ਼ਬਰਾਂvorgestern5 Min.

ਇੰਡੋਨੇਸ਼ੀਆ ਵਿੱਚ ਇੱਕ ਆਸਟ੍ਰੇਲੀਆਈ ਵਿਅਕਤੀ ਆਪਣੇ ਚਾਰ ਅਤੇ ਛੇ ਸਾਲ ਦੇ ਦੋ ਬੱਚਿਆਂ ਸਮੇਤ ਮ੍ਰਿਤਕ ਪਾਇਆ ਗਿਆ ਹੈ। ਫ੍ਰੀਮੈਂਟਲ ਦੇ ਰਹਿਣ ਵਾਲੇ 56 ਸਾਲਾ ਵਿਅਕਤੀ ਅਤੇ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਾਲੀ ਦੇ ਕੁਟਾ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਵਿਲਾ ਵਿੱਚੋਂ ਮਿਲੀਆਂ ਹਨ। ਤਿੰਨਾਂ ਦੀ ਮੌਤ ਕਿਵੇਂ ਹੋਈ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਓਧਰ, ਪੱਛਮੀ ਆਸਟ੍ਰੇਲੀਆ ਦੀ ਪੁਲਿਸ ਪਰਥ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੇ ਸ਼ੱਕ ਹੇਠ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ। 37 ਸਾਲਾ ਵਿਅਕਤੀ ਦੇ ਪੇਟ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੈ ਅਤੇ ਰੌਇਲ ਪਰਥ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।<br /><br />#sbsaudiopodcast