SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀvorgestern · 9 Min.

ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ

ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤvorgestern9 Min.

ਆਸਟ੍ਰੇਲੀਆ ਵਿੱਚ ਅਕਤੂਬਰ ਮਹੀਨੇ ਨੂੰ 'ਮਾਨਸਿਕ ਸਿਹਤ' ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਇਸੇ ਸਮਾਜਿਕ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਨਵੀਂ ਖੋਜ ਲੋਕਾਂ ਵਿੱਚ ਆਪਣੇਪਣ ਦੀ ਭਾਵਨਾ ਘਟਣ ਵੱਲ ਇਸ਼ਾਰਾ ਕਰਦੀ ਹੈ। ਮੈਲਬਰਨ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਸੇਵਾਮੁਕਤ ਫ਼ੌਜੀ ਮੇਜਰ ਸਤਵਿੰਦਰ ਸਿੰਘ ਸਾਈਕਲਿੰਗ ਰਾਹੀਂ ਸਰਗਰਮ ਰਹਿਣ ਅਤੇ ਆਸਟ੍ਰੇਲੀਆ ਦੀ ਕੁਦਰਤੀ ਖੂਬਸੂਰਤੀ ਦਾ ਆਨੰਦ ਮਾਣਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਦੂਜੇ ਪਾਸੇ, ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਕਾਰਨ ਕਈ ਪਰਵਾਸੀਆਂ ਲਈ ਮਾਨਸਿਕ ਸਿਹਤ ਸਹਾਇਤਾ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ। ਅਜਿਹੇ ਵਿੱਚ ਭਾਈਚਾਰਕ ਗਰੁੱਪ ਆਪਸੀ ਮੇਲ-ਜੋਲ ਅਤੇ ਸਹਾਰੇ ਲਈ ਅਹਿਮ ਮੰਚ ਬਣ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...<br /><br />#sbsaudiopodcast