SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ2 days ago · 5 min

ਖ਼ਬਰਨਾਮਾ: ਫਿਲੀਪੀਨਜ਼ ਵਿੱਚ ਫੈਰੀ ਨੂੰ ਅੱਗ ਲੱਗਣ ਤੋਂ ਲੈ ਕੇ ਆਸਟ੍ਰੇਲੀਆ ਦੀ ਗੈਸ ਨੀਤੀ ਅਤੇ ਪੰਜਾਬ ਦੀ ਸਿਆਸਤ ਤੱਕ

ਖ਼ਬਰਨਾਮਾ: ਫਿਲੀਪੀਨਜ਼ ਵਿੱਚ ਫੈਰੀ ਨੂੰ ਅੱਗ ਲੱਗਣ ਤੋਂ ਲੈ ਕੇ ਆਸਟ੍ਰੇਲੀਆ ਦੀ ਗੈਸ ਨੀਤੀ ਅਤੇ ਪੰਜਾਬ ਦੀ ਸਿਆਸਤ ਤੱਕ2 days ago5 min

ਫਿਲੀਪੀਨਜ਼ ਵਿੱਚ ਇੱਕ ਫੈਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਅਤੇ 87 ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਸਟ੍ਰੇਲੀਆ ਨੇ ਦੇਸ਼ ਦੀ ਪਹਿਲੀ ਕੌਮੀ ਗੈਸ ਰਿਜ਼ਰਵੇਸ਼ਨ ਯੋਜਨਾ ਦਾ ਐਲਾਨ ਕੀਤਾ ਹੈ, ਜਦਕਿ ਨਵੀਂ ਡਰਾਊਨਿੰਗ ਰਿਪੋਰਟ ਮੁਤਾਬਕ ਪਿਛਲੇ ਸਾਲ ਆਸਟ੍ਰੇਲੀਆ ਦੇ ਜਲ-ਮਾਰਗਾਂ ਵਿੱਚ 313 ਲੋਕਾਂ ਦੀ ਮੌਤ ਹੋਈ। ਉੱਧਰ ਨਿਊਜ਼ੀਲੈਂਡ ਵਿੱਚ ਅਮੀਰ ਪ੍ਰਵਾਸੀਆਂ ਨੂੰ ਕਿਰਾਏ ਦੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਦੀ ਇਜਾਜ਼ਤ ਦੇਣ ਲਈ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ-ਕੈਨੇਡਾ ਵਪਾਰਕ ਤਣਾਅ ਹੋਰ ਵਧਿਆ ਹੈ, ਜਦਕਿ ਭਾਰਤ ਵਿੱਚ ਭਾਜਪਾ ਨੇ ਪੰਜਾਬ ਵਿੱਚ ਨਸ਼ਿਆਂ, ਬਦਅਮਨੀ ਅਤੇ ਭ੍ਰਿਸ਼ਟਾਚਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁੱਖ ਮੁੱਦੇ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।