SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ2 days ago · 7 min

NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ?

NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ?2 days ago7 min

ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਵਿਵਾਦਾਂ ਵਿੱਚ ਘਿਰੇ ਇਸ ਪ੍ਰਾਪਰਟੀ ਗਰੁੱਪ ਦੇ ਵਿੱਤੀ ਸੰਕਟ ਨਾਲ ਸਿਡਨੀ ਵਿੱਚ ਰਿਹਾਇਸ਼ ਦੀ ਘਾਟ ਨੂੰ ਲੈ ਕੇ ਵੀ ਨਵੀਆਂ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਪੂਰਾ ਮੁੱਦਾ ਸਮਝਣ ਲਈ ਇਹ ਪੌਡਕਾਸਟ ਸੁਣੋ।<br /><br />#sbsaudiopodcast